ਯੂਹੰਨਾ ਦੀ ਪਹਿਲੀ ਪੱਤ੍ਰੀ
ਲੇਖਕ
ਇਹ ਪੱਤ੍ਰੀ ਲੇਖਕ ਦੀ ਪਛਾਣ ਨਹੀਂ ਦੱਸਦੀ, ਪਰ ਕਲੀਸਿਯਾ ਦੀ ਮਜ਼ਬੂਤ ਅਤੇ ਇੱਕ ਸਮਾਨ ਗਵਾਹੀ ਦਾਅਵਾ ਕਰਦੀ ਹੈ ਕਿ ਇਹ ਮਸੀਹ ਦਾ ਚੇਲਾ ਅਤੇ ਰਸੂਲ ਯੂਹੰਨਾ ਹੈ (ਲੂਕਾ 6:13, 14)। ਹਾਲਾਂਕਿ ਇਨ੍ਹਾਂ ਪੱਤ੍ਰੀਆਂ ਵਿੱਚ ਯਹੂੰਨਾ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ, ਪਰ ਤਿੰਨ ਪ੍ਰਭਾਵਸ਼ਾਲੀ ਸੁਰਾਗ ਹਨ ਜੋ ਉਸ ਨੂੰ ਲੇਖਕ ਦੇ ਤੌਰ ਤੇ ਦਰਸਾਉਂਦੇ ਹਨ। ਪਹਿਲਾ, ਦੂਜੀ ਸਦੀ ਦੇ ਸ਼ੁਰੂਆਤੀ ਲੇਖਕਾਂ ਨੇ ਉਸ ਨੂੰ ਲੇਖਕ ਵਜੋਂ ਦਰਸਾਇਆ। ਦੂਜਾ, ਇਨ੍ਹਾਂ ਪੱਤ੍ਰੀਆਂ ਵਿੱਚ ਯਹੂੰਨਾ ਦੀ ਇੰਜੀਲ ਦੀ ਤਰ੍ਹਾਂ ਸ਼ਬਦਾਵਲੀ ਅਤੇ ਲਿਖਣ ਦੀ ਸ਼ੈਲੀ ਇਸਤੇਮਾਲ ਕੀਤੀ ਗਈ ਹੈ। ਤੀਜਾ, ਲੇਖਕ ਲਿਖਦਾ ਹੈ ਕਿ ਉਸ ਨੇ ਯਿਸੂ ਦੇ ਸਰੀਰ ਨੂੰ ਦੇਖਿਆ ਅਤੇ ਛੂਹਿਆ ਹੈ, ਅਤੇ ਇਹ ਗੱਲ ਇੱਕ ਚੇਲੇ ਲਈ ਬਿਲਕੁਲ ਸੱਚ ਸੀ (1 ਯੂਹੰਨਾ 1:14; 4:14)।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 85-95 ਈ. ਦੇ ਵਿਚਕਾਰ ਲਿਖੀ ਗਈ।
ਯਹੂੰਨਾ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਦੇ ਦੌਰਾਨ ਅਫ਼ਸੁਸ ਤੋਂ ਇਹ ਪੱਤ੍ਰੀ ਲਿਖੀ, ਜਿੱਥੇ ਉਸ ਨੇ ਆਪਣਾ ਜ਼ਿਆਦਾਤਰ ਬੁਢਾਪਾ ਬਿਤਾਇਆ।
ਪ੍ਰਾਪਤ ਕਰਤਾ
1 ਯੂਹੰਨਾ ਦੇ ਪਾਠਕਾਂ ਨੂੰ ਸਪੱਸ਼ਟ ਤੌਰ ਤੇ ਇਸ ਪੱਤ੍ਰੀ ਵਿੱਚ ਨਹੀਂ ਦਰਸਾਇਆ ਗਿਆ ਹੈ। ਹਾਲਾਂਕਿ, ਸੰਕੇਤਾਂ ਤੋਂ ਇਹ ਅੰਦਾਜ਼ਾ ਲਗਦਾ ਹੈ ਕਿ ਯੂਹੰਨਾ ਨੇ ਵਿਸ਼ਵਾਸੀਆਂ ਨੂੰ ਲਿਖੀ ਹੈ (1 ਯੂਹੰਨਾ 1:34; 2:12-14)। ਇਹ ਵੀ ਸੰਭਵ ਹੈ ਕਿ ਇਸ ਨੂੰ ਕਈ ਥਾਵਾਂ ਤੇ ਰਹਿਣ ਵਾਲੇ ਸੰਤਾਂ ਨੂੰ ਸੰਬੋਧਿਤ ਕੀਤਾ ਗਿਆ ਸੀ। ਆਮ ਤੌਰ ਤੇ ਹਰ ਜਗ੍ਹਾ ਰਹਿਣ ਵਾਲੇ ਮਸੀਹੀਆਂ ਨੂੰ ਸੰਬੋਧਿਤ ਕੀਤੀ ਗਈ, 2:1, ਵਿੱਚ ਉਹ “ਮੇਰੇ ਬੱਚਿਓ“ ਕਹਿ ਕੇ ਸੰਬੋਧਿਤ ਕਰਦਾ ਹੈ।
ਉਦੇਸ਼
ਯੂਹੰਨਾ ਨੇ ਇਹ ਪੱਤ੍ਰੀ ਇੱਕ ਦੂਜੇ ਨਾਲ ਸੰਗਤੀ ਕਰਨ ਨੂੰ ਉਤਸ਼ਾਹਿਤ ਕਰਨ ਲਈ ਲਿਖੀ ਤਾਂ ਜੋ ਅਸੀਂ ਅਨੰਦ ਨਾਲ ਭਰਪੂਰ ਹੋ ਜਾਈਏ, ਅਤੇ ਸਾਨੂੰ ਪਾਪ ਕਰਨ ਤੋਂ ਬਚਾਉਣ ਲਈ, ਮੁਕਤੀ ਦਾ ਭਰੋਸਾ ਦੇਣ ਲਈ, ਇੱਕ ਵਿਸ਼ਵਾਸੀ ਨੂੰ ਮੁਕਤੀ ਦਾ ਪੂਰਾ ਭਰੋਸਾ ਦੇਣ ਲਈ ਅਤੇ ਮਸੀਹ ਦੇ ਨਾਲ ਇੱਕ ਨਿੱਜੀ ਸੰਗਤੀ ਵਿੱਚ ਲਿਆਉਣ ਲਈ ਲਿਖੀ। ਯਹੂੰਨਾ ਖ਼ਾਸ ਤੌਰ ਤੇ ਝੂਠੇ ਸਿੱਖਿਅਕਾਂ ਦੇ ਮਸਲੇ ਉੱਤੇ ਗੱਲ ਕਰਦਾ ਹੈ ਜੋ ਕਲੀਸਿਯਾ ਤੋਂ ਵੱਖ ਹੋ ਗਏ ਸਨ ਅਤੇ ਜੋ ਲੋਕਾਂ ਨੂੰ ਵੀ ਖੁਸ਼ਖਬਰੀ ਦੀ ਸਚਿਆਈ ਤੋਂ ਦੂਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।
ਵਿਸ਼ਾ-ਵਸਤੂ
ਪਰਮੇਸ਼ੁਰ ਦੇ ਨਾਲ ਸੰਗਤੀ
ਰੂਪ-ਰੇਖਾ
1. ਦੇਹ ਧਾਰਣ ਦੀ ਵਾਸਤਵਿਕਤਾ — 1:1-4
2. ਸੰਗਤੀ — 1:5-2:17
3. ਧੋਖੇ ਦੀ ਪਛਾਣ — 2:18-27
4. ਵਰਤਮਾਨ ਯੁੱਗ ਵਿੱਚ ਪਵਿੱਤਰ ਜੀਵਨ ਜੀਉਣ ਲਈ ਪ੍ਰੇਰਣਾ — 2:28-3:10
5. ਪਿਆਰ - ਭਰੋਸੇ ਦਾ ਆਧਾਰ — 3:11-24
6. ਝੂਠੀ ਆਤਮਾਵਾਂ ਨੂੰ ਪਰਖਣ ਦੀ ਸਮਝ — 4:1-6
7. ਪਵਿੱਤਰਤਾ ਲਈ ਜ਼ਰੂਰੀ — 4:7-5:21