ਯੂਹੰਨਾ ਦੀ ਦੂਜੀ ਪੱਤ੍ਰੀ
ਲੇਖਕ
ਇਸ ਪੱਤ੍ਰੀ ਦਾ ਲੇਖਕ ਰਸੂਲ ਯੂਹੰਨਾ ਹੈ। ਉਹ ਆਪਣੇ ਆਪ ਨੂੰ 2 ਯੂਹੰਨਾ 1 ਵਿੱਚ “ਬਜ਼ੁਰਗ“ ਵਜੋਂ ਦਰਸਾਉਂਦਾ ਹੈ। ਪੱਤ੍ਰੀ ਦਾ ਸਿਰਲੇਖ “ਯੂਹੰਨਾ ਦੀ ਦੂਜੀ ਪੱਤ੍ਰੀ“ ਹੈ। ਇਹ ਪੱਤ੍ਰੀ ਉਨ੍ਹਾਂ 3 ਪੱਤ੍ਰੀਆਂ ਦੀ ਲੜੀ ਵਿੱਚ ਦੂਜੀ ਹੈ, ਜੋ ਰਸੂਲ ਯੂਹੰਨਾ ਦੇ ਨਾਮ ਤੇ ਲਿਖੀਆਂ ਗਈਆਂ ਹਨ। 2 ਯੂਹੰਨਾ ਦੀ ਪੱਤ੍ਰੀ ਇਸ ਗੱਲ ਵੱਲ ਧਿਆਨ ਕੇਂਦਰਿਤ ਕਰਦੀ ਹੈ ਕਿ ਝੂਠੇ ਸਿੱਖਿਅਕ ਯਹੂੰਨਾ ਦੀਆਂ ਕਲੀਸਿਯਾਵਾਂ ਵਿੱਚ ਆ-ਜਾ ਕੇ ਇੱਕ ਵੱਖਰੀ ਸੇਵਕਾਈ ਦਾ ਆਯੋਜਨ ਕਰ ਰਹੇ ਸਨ, ਤਾਂ ਜੋ ਉਨ੍ਹਾਂ ਨੂੰ ਬਦਲ ਦੇਣ ਅਤੇ ਆਪਣੇ ਕੰਮ ਨੂੰ ਵਧਾਉਣ ਲਈ ਉਨ੍ਹਾਂ ਦੀ ਮਸੀਹੀ ਪ੍ਰਾਹੁਣਚਾਰੀ ਦਾ ਫਾਇਦਾ ਉਠਾ ਰਹੇ ਸਨ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 85-95 ਈ. ਦੇ ਵਿਚਕਾਰ ਲਿਖੀ ਗਈ।
ਲਿਖਣ ਦਾ ਸਥਾਨ ਸ਼ਾਇਦ ਅਫ਼ਸੁਸ ਸੀ।
ਪ੍ਰਾਪਤ ਕਰਤਾ
ਯੂਹੰਨਾ ਦੀ ਦੂਸਰੀ ਪੱਤ੍ਰੀ ਇੱਕ ਕਲੀਸਿਯਾ ਨੂੰ ਲਿਖੀ ਗਈ ਹੈ ਜਿਸ ਨੂੰ ਇੱਕ ਅਜ਼ੀਜ਼ ਔਰਤ ਅਤੇ ਉਸ ਦੇ ਬੱਚਿਆਂ ਦੇ ਤੌਰ ਤੇ ਪੁਕਾਰਿਆ ਗਿਆ ਹੈ।
ਉਦੇਸ਼
ਯੂਹੰਨਾ ਨੇ ਆਪਣੀ ਦੂਜੀ ਪੱਤ੍ਰੀ “ਅਜ਼ੀਜ਼ ਔਰਤ ਅਤੇ ਉਸ ਦੇ ਬੱਚਿਆਂ“ ਦੀ ਵਫ਼ਾਦਾਰੀ ਦੀ ਪ੍ਰਸ਼ੰਸਾ ਕਰਨ ਲਈ ਲਿਖੀ ਹੈ, ਅਤੇ ਉਸ ਨੂੰ ਪਿਆਰ ਵਿੱਚ ਚੱਲਣ ਅਤੇ ਪ੍ਰਭੂ ਦੇ ਹੁਕਮਾਂ ਨੂੰ ਮੰਨਣ ਲਈ ਉਤਸ਼ਾਹਿਤ ਕਰਨ ਲਈ ਲਿਖੀ। ਉਹ ਉਸ ਨੂੰ ਝੂਠੇ ਸਿੱਖਿਅਕਾਂ ਦੇ ਵਿਰੁੱਧ ਚੇਤਾਵਨੀ ਦਿੰਦਾ ਹੈ, ਅਤੇ ਉਸ ਨੂੰ ਸੂਚਿਤ ਕਰਦਾ ਹੈ ਕਿ ਉਹ ਜਲਦੀ ਹੀ ਆਉਣ ਦੀ ਯੋਜਨਾ ਬਣਾ ਰਿਹਾ ਹੈ। ਯੂਹੰਨਾ ਉਸ ਦੀ “ਭੈਣ“ ਨੂੰ ਵੀ ਨਮਸਕਾਰ ਬੋਲਦਾ ਹੈ।
ਵਿਸ਼ਾ-ਵਸਤੂ
ਵਿਸ਼ਵਾਸੀ ਦੀ ਸਮਝ
ਰੂਪ-ਰੇਖਾ
1. ਨਮਸਕਾਰ — 1:1-3
2. ਪਿਆਰ ਨਾਲ ਸੱਚ ਨੂੰ ਕਾਇਮ ਰੱਖਣਾ — 1:4-11
3. ਚੇਤਾਵਨੀਆਂ — 1:5-11
4. ਆਖਰੀ ਨਮਸਕਾਰ — 1:12, 13