ਪਤਰਸ ਦੀ ਦੂਜੀ ਪੱਤ੍ਰੀ
ਲੇਖਕ
2 ਪਤਰਸ ਦਾ ਲੇਖਕ ਰਸੂਲ ਪਤਰਸ ਹੈ, ਜਿਵੇਂ 2 ਪਤਰਸ 1:1 ਵਿਚ ਦੱਸਿਆ ਗਿਆ ਹੈ, 3:1 ਵਿੱਚ 2 ਪਤਰਸ ਦਾ ਲੇਖਕ ਇਹ ਦਾਅਵਾ ਕਰਦਾ ਹੈ ਕਿ ਉਹ ਯਿਸੂ ਦੇ ਰੂਪਾਂਤਰਣ (1:16-18) ਹੋਣ ਦਾ ਗਵਾਹ ਸੀ। ਪਹਿਲੀਆਂ ਤਿੰਨ ਇੰਜੀਲਾਂ ਅਨੁਸਾਰ, ਪਤਰਸ ਉਨ੍ਹਾਂ ਤਿੰਨ ਚੇਲਿਆਂ ਵਿੱਚੋਂ ਇੱਕ ਸੀ, ਜੋ ਉਸ ਸਮੇਂ ਯਿਸੂ ਦੇ ਨਾਲ ਸਨ (ਬਾਕੀ ਦੋ ਯਾਕੂਬ ਅਤੇ ਯਹੂੰਨਾ ਸਨ)। 2 ਪਤਰਸ ਦਾ ਲੇਖਕ ਇਸ ਗੱਲ ਦਾ ਵੀ ਹਵਾਲਾ ਦਿੰਦਾ ਹੈ ਕਿ ਉਸ ਦੀ ਮੌਤ ਸ਼ਹੀਦੀ ਪ੍ਰਾਪਤ ਕਰਕੇ ਹੋਵੇਗੀ (1:14); ਯਹੂੰਨਾ 21:18-19 ਵਿੱਚ ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਪਤਰਸ ਸ਼ਹੀਦ ਹੋਵੇਗਾ, ਅਤੇ ਇਹ ਸ਼ਾਇਦ ਕੈਦ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਹੋਵੇਗਾ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 65-68 ਈ. ਦੇ ਵਿਚਕਾਰ ਲਿਖੀ ਗਈ।
ਇਹ ਪੱਤ੍ਰੀ ਸ਼ਾਇਦ ਰੋਮ ਤੋਂ ਲਿਖੀ ਗਈ ਸੀ, ਜਿੱਥੇ ਰਸੂਲ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਗੁਜ਼ਾਰੇ ਸਨ।
ਪ੍ਰਾਪਤ ਕਰਤਾ
ਇਹ ਪੱਤ੍ਰੀ ਸ਼ਾਇਦ ਪਹਿਲੀ ਪੱਤ੍ਰੀ ਵਾਂਗੂੰ ਉੱਤਰੀ ਏਸ਼ੀਆ ਮਾਈਨਰ ਦੇ ਉਨ੍ਹਾਂ ਹੀ ਪਾਠਕਾਂ ਲਈ ਲਿਖੀ ਗਈ ਸੀ।
ਉਦੇਸ਼
ਪਤਰਸ ਨੇ ਮਸੀਹੀ ਵਿਸ਼ਵਾਸ ਦੇ ਆਧਾਰ ਦੀ ਯਾਦ ਦਿਵਾਉਣ ਲਈ (1: 12-13, 16-21) ਅਤੇ ਵਿਸ਼ਵਾਸੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਸ਼ਵਾਸ ਵਿੱਚ ਬਣੇ ਰਹਿਣ ਲਈ ਨਿਰਦੇਸ਼ ਦੇਣ ਲਈ ਇਹ ਪੱਤ੍ਰੀ ਲਿਖੀ (1:15), ਅਤੇ ਅਜਿਹਾ ਕਰਕੇ ਉਸ ਨੇ ਆਪਣੀ ਰਸੂਲ ਦੀ ਸੇਵਕਾਈ ਦੀ ਪਰੰਪਰਾ ਦੀ ਪੁਸ਼ਟੀ ਕੀਤੀ, ਪਤਰਸ ਨੇ ਇਹ ਪੱਤ੍ਰੀ ਲਿਖੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਦਾ ਸਮਾਂ ਹੁਣ ਘੱਟ ਸੀ ਅਤੇ ਉਹ ਜਾਣਦਾ ਸੀ ਕਿ ਪਰਮੇਸ਼ੁਰ ਦੇ ਲੋਕ ਬਹੁਤ ਸਾਰੇ ਖ਼ਤਰਿਆਂ ਦਾ ਸਾਹਮਣਾ ਕਰ ਰਹੇ ਸਨ (1:13-14; 2:1-3), ਪਤਰਸ ਨੇ ਆਪਣੇ ਪਾਠਕਾਂ ਨੂੰ ਝੂਠੇ ਸਿੱਖਿਅਕਾਂ ਦੇ ਵਿਰੁੱਧ ਚੇਤਾਵਨੀ ਦੇਣ ਲਈ ਲਿਖਿਆ (2:1-22) ਜੋ ਪ੍ਰਭੂ ਦੀ ਛੇਤੀ ਹੀ ਵਾਪਸੀ ਦਾ ਇਨਕਾਰ ਕਰਦੇ ਸਨ (3:3-4)।
ਵਿਸ਼ਾ-ਵਸਤੂ
ਝੂਠੇ ਸਿੱਖਿਅਕਾਂ ਦੇ ਵਿਰੁੱਧ ਚੇਤਾਵਨੀ
ਰੂਪ-ਰੇਖਾ
1. ਨਮਸਕਾਰ — 1:1, 2
2. ਮਸੀਹੀ ਗੁਣਾਂ ਵਿੱਚ ਵਾਧਾ — 1:3-11
3. ਪਤਰਸ ਦੇ ਸੰਦੇਸ਼ ਦਾ ਉਦੇਸ਼ — 1:12-21
4. ਝੂਠੇ ਸਿੱਖਿਅਕਾਂ ਦੇ ਵਿਰੁੱਧ ਚੇਤਾਵਨੀ — 2:1-22
5. ਮਸੀਹ ਦੀ ਵਾਪਸੀ — 3:1-16
6. ਸਮਾਪਤੀ — 3:17, 18