ਕੁਰਿੰਥੀਆਂ ਨੂੰ ਪਹਿਲੀ ਪੱਤ੍ਰੀ
ਲੇਖਕ
ਪੌਲੁਸ ਨੂੰ ਇਸ ਪੁਸਤਕ ਦੇ ਲੇਖਕ ਵਜੋਂ ਸਵੀਕਾਰ ਕੀਤਾ ਗਿਆ ਹੈ, (ਕੁਰਿੰ 1:1-2; 16:21) ਇਸ ਨੂੰ ਪੌਲੁਸ ਦੀ ਪੱਤ੍ਰੀ ਵੀ ਕਿਹਾ ਜਾਂਦਾ ਹੈ l ਕੁਝ ਸਮੇਂ ਪਹਿਲਾਂ ਜਾਂ ਜਦੋਂ ਉਹ ਅਫ਼ਸੁਸ ਵਿੱਚ ਸੀ ਤਾਂ ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਇੱਕ ਪੱਤ੍ਰੀ ਲਿਖੀ ਸੀ ਜੋ 1 ਕੁਰਿੰਥੀਆਂ ਤੋਂ ਪਹਿਲਾਂ ਲਿਖੀ ਗਈ ਸੀ (5:10-11) ਅਤੇ ਕੁਰਿੰਥੁਸ ਦੇ ਲੋਕਾਂ ਨੇ ਉਸ ਪੱਤ੍ਰੀ ਨੂੰ ਗਲਤ ਤਰੀਕੇ ਨਾਲ ਸਮਝਿਆ ਸੀ ਅਤੇ ਬਦਕਿਸਮਤੀ ਨਾਲ ਉਹ ਪੱਤ੍ਰੀ ਹੁਣ ਮੌਜੂਦ ਨਹੀਂ ਹੈ l ਇਸ “ਪਿਛਲੀ ਪੱਤ੍ਰੀ“ (ਜਿਵੇਂ ਇਸ ਨੂੰ ਕਿਹਾ ਜਾਂਦਾ ਹੈ) ਦੇ ਵਿਸ਼ੇ ਪੂਰੀ ਤਰ੍ਹਾਂ ਜਾਣੂ ਨਹੀਂ ਹਨ, ਕੁਰਿੰਥੀਆਂ ਦੀ ਪਹਿਲੀ ਪੱਤ੍ਰੀ ਨੂੰ ਉਸ ਪੱਤ੍ਰੀ ਦੇ ਜਵਾਬ ਵਜੋਂ ਮੰਨਿਆ ਜਾਂਦਾ ਹੈ, ਜੋ ਪੌਲੁਸ ਨੂੰ ਕੁਰਿੰਥੁਸ ਦੀ ਕਲੀਸਿਯਾ ਤੋਂ ਪ੍ਰਾਪਤ ਹੋਈ ਸੀ, ਜਿਸ ਨੂੰ ਉਨ੍ਹਾਂ ਨੇ ਸ਼ਾਇਦ ਉਸ ਪਿਛਲੀ ਪੱਤ੍ਰੀ ਦੇ ਜਵਾਬ ਵਜੋਂ ਲਿਖਿਆ ਸੀ l
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 55-56 ਈ. ਦੇ ਵਿਚਕਾਰ ਲਿਖੀ ਗਈl
ਇਹ ਪੱਤ੍ਰੀ ਅਫ਼ਸੁਸ ਤੋਂ ਲਿਖੀ ਗਈ ਸੀ (1 ਕੁਰਿੰ 16:8) l
ਪ੍ਰਾਪਤ ਕਰਤਾ
1 ਕੁਰਿੰਥੀਆਂ ਦੇ ਪਾਠਕ, “ਕੁਰਿੰਥੁਸ ਵਿੱਚ ਪਰਮੇਸ਼ੁਰ ਦੀ ਕਲੀਸਿਯਾ“ ਦੇ ਮੈਂਬਰ ਸਨ (1 ਕੁਰਿੰ 1:2), ਹਾਲਾਂਕਿ ਪੌਲੁਸ ਨੇ ਆਪਣੇ ਚੁਣੇ ਹੋਏ ਪਾਠਕਾਂ ਵਿੱਚ ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਹੈ ਅਰਥਾਤ “ਉਹ ਸਭ ਜਿਹੜੇ ਹਰੇਕ ਥਾਂ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਹਨ” (1:2)l
ਉਦੇਸ਼
ਪੌਲੁਸ ਨੂੰ ਕੁਰਿੰਥੁਸ ਦੀ ਕਲੀਸਿਯਾ ਦੇ ਮੌਜੂਦਾ ਹਾਲਾਤਾਂ ਦੇ ਵਿਖੇ ਕਈ ਸਰੋਤਾਂ ਤੋਂ ਜਾਣਕਾਰੀ ਮਿਲੀ ਸੀ l ਇਸ ਪੱਤ੍ਰੀ ਨੂੰ ਲਿਖਣ ਦਾ ਉਸ ਦਾ ਉਦੇਸ਼ ਸੀ ਕਿ ਕਲੀਸਿਯਾ ਨੂੰ ਉਸ ਦੀ ਕਮਜ਼ੋਰੀ ਦੇ ਖੇਤਰ ਵਿੱਚ ਪੁਨਰ ਸਥਾਪਿਤ ਕਰੇ, ਜਿਵੇਂ ਕਿ ਵਿਭਾਜਨ ਵਰਗੇ ਗਲਤ ਅਭਿਆਸਾਂ ਨੂੰ ਸਹੀ ਕਰੇ (1 ਕੁਰਿੰ 1:10-4:21), ਪੁਨਰ-ਉਥਾਨ ਬਾਰੇ ਗ਼ਲਤ ਸਿੱਖਿਆ (1 ਕੁਰਿੰ 15), ਅਨੈਤਿਕਤਾ (1 ਕੁਰਿੰ 5, 6:12-20), ਅਤੇ ਪ੍ਰਭੂ ਭੋਜ ਦਾ ਨਿਰਾਦਰ (1 ਕੁਰਿੰ 11:17-34)l
ਕੁਰਿੰਥੁਸ ਦੀ ਕਲੀਸਿਯਾ ਵਰਦਾਨਾਂ ਨਾਲ ਭਰੀ ਹੋਈ ਕਲੀਸਿਯਾ ਸੀ (1:4-7) ਪਰ ਪਰਿਪੱਕਤਾ ਵਿੱਚ ਘੱਟ ਅਤੇ ਅਣ ਆਤਮਿਕ ਸੀ (3:1-4), ਇਸ ਲਈ ਪੌਲੁਸ ਨੇ ਇੱਕ ਮਹੱਤਵਪੂਰਣ ਨਮੂਨੇ ਨਾਲ ਪੇਸ਼ ਕੀਤਾ ਕਿ ਕਲੀਸਿਯਾ ਨੂੰ ਆਪਣੇ ਵਿਚਕਾਰ ਪਾਏ ਜਾਣ ਵਾਲੇ ਪਾਪ ਦੀ ਸਮੱਸਿਆ ਨੂੰ ਕਿਵੇਂ ਹੱਲ ਕਰਨਾ ਚਾਹੀਦਾ ਹੈ l ਉਸ ਨੇ ਹਰ ਪ੍ਰਕਾਰ ਦੇ ਵਿਭਾਜਨ ਅਤੇ ਹਰ ਕਿਸਮ ਦੀ ਅਨੈਤਿਕਤਾ ਵੱਲੋਂ ਅੱਖਾਂ ਬੰਦ ਕਰ ਲੈਣ ਦੀ ਬਜਾਏ, ਸਾਹਮਣੇ ਆਈਆਂ ਹੋਈਆਂ ਸਮੱਸਿਆਵਾਂ ਨੂੰ ਹੱਲ ਕੀਤਾ l
ਵਿਸ਼ਾ-ਵਸਤੂ
ਵਿਸ਼ਵਾਸੀਆਂ ਦਾ ਆਚਰਣ
ਰੂਪ-ਰੇਖਾ
1. ਭੂਮਿਕਾ — 1:1-9
2. ਕੁਰਿੰਥੀਆਂ ਦੀ ਕਲੀਸਿਯਾ ਵਿੱਚ ਵਿਭਾਜਨ — 1:10-4:21
3. ਨੈਤਿਕਤਾ ਅਤੇ ਸਦਾਚਾਰ ਨਾਲ ਸੰਬੰਧਿਤ ਵਿਵਾਦ — 5:1-6:20
4. ਵਿਆਹ ਦੇ ਸਿਧਾਂਤ — 7:1-40
5. ਰਸੂਲਾਂ ਦੀ ਆਜ਼ਾਦੀ — 8:1-11:1
6. ਆਰਾਧਨਾ ਲਈ ਹਿਦਾਇਤਾਂ — 11:2-34
7. ਆਤਮਿਕ ਵਰਦਾਨ — 12:1-14:40
8. ਪੁਨਰ-ਉੱਥਾਨ ਦੇ ਵਿਖੇ ਸਿਧਾਂਤ — 15:1-16:24