ਫਿਲਿੱਪੀਆਂ ਨੂੰ
ਲੇਖਕ
ਇਹ ਪੱਤ੍ਰੀ ਪੌਲੁਸ ਦੁਆਰਾ ਲਿਖੀ ਗਈ ਹੈ (1:1) ਭਾਸ਼ਾ, ਸ਼ੈਲੀ, ਅਤੇ ਇਤਿਹਾਸਕ ਤੱਥਾਂ ਦੇ ਸਾਰੇ ਅੰਦਰੂਨੀ ਗੁਣ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਸ਼ੁਰੂਆਤੀ ਕਲੀਸਿਯਾ ਵੀ ਪੌਲੁਸ ਦੇ ਲੇਖਕ ਹੋਣ ਅਤੇ ਉਸ ਦੇ ਅਧਿਕਾਰ ਦੇ ਪੱਖ ਵਿੱਚ ਬੋਲਦੀ ਹੈ। ਫ਼ਿਲਿੱਪੀਆਂ ਦੀ ਪੱਤ੍ਰੀ ਮਸੀਹ ਦੇ ਸੁਭਾਅ ਨੂੰ ਦਰਸਾਉਂਦੀ ਹੈ (2:1-11)। ਭਾਵੇਂ ਪੌਲੁਸ ਇੱਕ ਕੈਦੀ ਸੀ, ਜਦੋਂ ਉਸ ਨੇ ਫ਼ਿਲਿੱਪੈ ਨੂੰ ਇਹ ਪੱਤ੍ਰੀ ਲਿਖੀ, ਪਰ ਉਹ ਅਨੰਦ ਨਾਲ ਭਰਪੂਰ ਸੀ। ਫ਼ਿਲਿੱਪੀਆਂ ਦੀ ਪੱਤ੍ਰੀ ਸਾਨੂੰ ਸਿਖਾਉਂਦੀ ਹੈ ਕਿ ਭਾਵੇਂ ਅਸੀਂ ਦੁੱਖਾਂ ਅਤੇ ਮੁਸੀਬਤਾਂ ਦੇ ਵਿੱਚ ਹੋਈਏ, ਫਿਰ ਵੀ ਅਸੀਂ ਖੁਸ਼ ਰਹਿ ਸਕਦੇ ਹਾਂ। ਅਸੀਂ ਅਨੰਦ ਨਾਲ ਭਰਪੂਰ ਹਾਂ, ਉਸ ਆਸ ਦੇ ਕਾਰਨ ਜੋ ਸਾਨੂੰ ਮਸੀਹ ਵਿੱਚ ਪ੍ਰਾਪਤ ਹੋਈ ਹੈ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 61 ਈ. ਦੇ ਦੌਰਾਨ ਲਿਖੀ ਗਈ।
ਪੌਲੁਸ ਨੇ ਰੋਮ ਤੋਂ ਆਪਣੀ ਕੈਦ ਦੇ ਦੌਰਾਨ ਫ਼ਿਲਿੱਪੀਆਂ ਦੀ ਪੱਤ੍ਰੀ ਲਿਖੀ (ਰਸੂਲ 28:30)। ਫ਼ਿਲਿੱਪੀਆਂ ਨੂੰ ਲਿਖੀ ਪੱਤ੍ਰੀ ਨੂੰ ਇਪਾਫ਼ਰੋਦੀਤੁਸ ਨੇ ਪਹੁੰਚਾਉਣਾ ਸੀ, ਜੋ ਰੋਮ ਵਿੱਚ ਪੌਲੁਸ ਕੋਲ ਫ਼ਿਲਿੱਪੈ ਦੀ ਕਲੀਸਿਯਾ ਤੋਂ ਆਰਥਿਕ ਸਹਾਇਤਾ ਲੈ ਕੇ ਆਇਆ ਸੀ (ਫ਼ਿਲਿੱਪੀ 2:25; 4:18)। ਪਰ ਰੋਮ ਰਹਿਣ ਦੇ ਸਮੇਂ ਇਪਾਫ਼ਰੋਦੀਤੁਸ ਬੀਮਾਰ ਹੋ ਗਿਆ, ਜਿਸ ਕਰਕੇ ਉਸ ਨੂੰ ਘਰ ਵਾਪਸ ਜਾਣ ਵਿੱਚ ਦੇਰੀ ਹੋ ਗਈ, ਅਤੇ ਪੱਤ੍ਰੀ ਨੂੰ ਪਹੁੰਚਾਏ ਜਾਣ ਵਿੱਚ ਵੀ ਦੇਰੀ ਹੋ ਗਈ (2:26, 27)।
ਪ੍ਰਾਪਤ ਕਰਤਾ
ਫ਼ਿਲਿੱਪੈ ਸ਼ਹਿਰ ਵਿੱਚ ਇੱਕ ਮਸੀਹੀ ਕਲੀਸਿਯਾ ਲਈ, ਜੋ ਕਿ ਮਕਦੂਨੀਆ ਜ਼ਿਲ੍ਹੇ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਸੀ।
ਉਦੇਸ਼
ਪੌਲੁਸ ਚਾਹੁੰਦਾ ਸੀ ਕਿ ਕਲੀਸਿਯਾ ਜਾਣੇ ਕਿ ਕੈਦ ਵਿੱਚ ਰਹਿੰਦੇ ਸਮੇਂ ਉਸ ਨਾਲ ਸਭ ਕੁਝ ਕਿਵੇਂ ਚੱਲ ਰਿਹਾ ਸੀ (1:12-26), ਅਤੇ ਉਸ ਦੀਆਂ ਕੀ ਯੋਜਨਾਵਾਂ ਸਨ, ਸ਼ਾਇਦ ਉਸ ਨੂੰ ਛੱਡ ਦਿੱਤਾ ਜਾਵੇ (ਫ਼ਿਲਿੱਪੀ 2:23-24)। ਅਜਿਹਾ ਲਗਦਾ ਹੈ ਕਿ ਕਲੀਸਿਯਾ ਵਿੱਚ ਕੁਝ ਵਿਵਾਦ ਅਤੇ ਵੰਡ ਹੋ ਗਈ ਸੀ ਅਤੇ ਇਸ ਲਈ ਰਸੂਲ ਏਕਤਾ ਦਾ ਨਜ਼ਰੀਆ ਰੱਖਦੇ ਹੋਏ ਨਿਮਰ ਹੋਣ ਲਈ ਉਤਸ਼ਾਹਿਤ ਕਰਦੇ ਹੋਏ ਲਿਖਦਾ ਹੈ (2:1-18; 4:2-3)। ਪੌਲੁਸ, ਜੋ ਕਿ ਇੱਕ ਪਾਸਬਾਨ ਧਰਮ ਸ਼ਾਸਤਰੀ ਸੀ, ਉਹ ਕੁਝ ਝੂਠੇ ਸਿੱਖਿਅਕਾਂ ਦੀ ਨਕਾਰਾਤਮਕ ਸਿੱਖਿਆ ਅਤੇ ਨਤੀਜਿਆਂ ਨੂੰ ਛੱਡਣ ਲਈ ਲਿਖਦਾ ਹੈ (3:2-3), ਪੌਲੁਸ ਕਲੀਸਿਯਾ ਨੂੰ ਤਿਮੋਥਿਉਸ ਦੇ ਬਾਰੇ ਦੱਸਣ ਅਤੇ ਨਾਲ ਹੀ ਇਪਾਫ਼ਰੋਦੀਤੁਸ ਦੀ ਸਿਹਤ ਅਤੇ ਯੋਜਨਾਵਾਂ ਬਾਰੇ ਇੱਕ ਖ਼ਬਰ ਦੇਣ ਲਈ ਲਿਖਦਾ ਹੈ (2:19-30), ਅਤੇ ਪੌਲੁਸ ਨੇ ਆਪਣੇ ਪ੍ਰਤੀ ਕਲੀਸਿਯਾ ਦੀ ਚਿੰਤਾ ਅਤੇ ਉਸ ਦੇ ਲਈ ਭੇਜੇ ਹੋਏ ਤੋਹਫ਼ਿਆਂ ਲਈ ਧੰਨਵਾਦ ਕਰਨ ਲਈ ਵੀ ਲਿਖਿਆ। (4:10-20)
ਵਿਸ਼ਾ-ਵਸਤੂ
ਅਨੰਦ ਜੀਵਨ ਭਰਿਆ
ਰੂਪ-ਰੇਖਾ
1. ਨਮਸਕਾਰ — 1:1-2
2. ਪੌਲੁਸ ਦੇ ਹਾਲਾਤ ਅਤੇ ਕਲੀਸਿਯਾ ਲਈ ਉਤਸ਼ਾਹ ਦੇ ਬਚਨ — 1:3-2:30
3. ਗਲਤ ਸਿੱਖਿਆਵਾਂ ਵਿਰੁੱਧ ਚੇਤਾਵਨੀ — 3:1-4:1
4. ਆਖਰੀ ਉਪਦੇਸ਼ — 4:2-9
5. ਧੰਨਵਾਦ ਦੇ ਸ਼ਬਦ — 4:10-20
6. ਆਖਰੀ ਨਮਸਕਾਰ — 4:21-23