ਅਫ਼ਸੀਆਂ ਨੂੰ
ਲੇਖਕ
ਅਫ਼ਸੀਆਂ 1:1 ਰਸੂਲ ਪੌਲੁਸ ਦੀ ਪਛਾਣ ਅਫ਼ਸੀਆਂ ਦੀ ਪੱਤ੍ਰੀ ਦੇ ਲੇਖਕ ਵੱਜੋਂ ਕਰਦੀ ਹੈl ਕਲੀਸਿਯਾ ਦੇ ਮੁੱਢਲੇ ਦਿਨਾਂ ਤੋਂ ਹੀ ਪੌਲੁਸ ਨੂੰ ਅਫ਼ਸੀਆਂ ਦੇ ਲੇਖਕ ਦੇ ਤੌਰ ਤੇ ਮੰਨਿਆ ਜਾਂਦਾ ਸੀ ਅਤੇ ਸਭ ਤੋਂ ਪਹਿਲੇ ਕਲੀਸਿਯਾ ਦੇ ਪਿਤਾਵਾਂ ਜਿਵੇਂ ਕਿ ਰੋਮ ਦੇ ਕਲੈਮੰਟ, ਇਗਨੇਸ਼ਿਅਸ, ਹਰਮੇਜ਼ ਅਤੇ ਪੌਲੀਕਾਰਪ ਦੁਆਰਾ ਇਸ ਦੇ ਹਵਾਲੇ ਦਿੱਤੇ ਗਏ ਹਨl
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 60 ਈ. ਦੇ ਵਿਚਕਾਰ ਲਿਖੀ ਗਈl
ਸ਼ਾਇਦ ਰੋਮ ਵਿੱਚ ਕੈਦ ਦੇ ਦੌਰਾਨ ਪੌਲੁਸ ਨੇ ਇਹ ਪੱਤ੍ਰੀ ਲਿਖੀl
ਪ੍ਰਾਪਤ ਕਰਤਾ
ਮੁੱਖ ਰੂਪ ਵਿੱਚ ਇਸ ਪੱਤ੍ਰੀ ਦੇ ਪ੍ਰਾਪਤ ਕਰਤਾ ਅਫ਼ਸੁਸ ਦੀ ਕਲੀਸਿਯਾ ਸੀl ਪੌਲੁਸ ਸਪੱਸ਼ਟ ਸੰਕੇਤ ਦਿੰਦਾ ਹੈ ਕਿ ਉਸ ਦੇ ਇੱਛੁਕ ਪਾਠਕ ਗ਼ੈਰ-ਯਹੂਦੀ ਹਨ l ਅਫ਼ਸੀਆਂ 2:11-13 ਵਿੱਚ ਉਹ ਕਹਿੰਦਾ ਹੈ ਕਿ ਉਸ ਦੇ ਪਾਠਕ “ਪਰਾਈਆਂ ਕੌਮਾਂ“ ਤੋਂ ਸਨ (2:11) ਅਤੇ ਇਸ ਲਈ ਉਹ ਯਹੂਦੀਆਂ ਵੱਲੋਂ “ਬਚਨ ਦੇ ਵਾਅਦਿਆਂ ਤੋਂ ਬਾਹਰ“ ਮੰਨੇ ਜਾਂਦੇ ਸਨ (2:12) l ਇਸੇ ਤਰ੍ਹਾਂ, ਅਫ਼ਸੀਆਂ 3:1 ਵਿੱਚ, ਪੌਲੁਸ ਆਪਣੇ ਇੱਛੁਕ ਪਾਠਕਾਂ ਨੂੰ ਦੱਸਦਾ ਹੈ ਕਿ ਮੈਂ ਤੁਹਾਡੇ ਅਰਥਾਤ “ਪਰਾਈਆਂ ਕੌਮਾਂ ਦੇ ਲਈ ਕੈਦੀ ਹਾਂ।”
ਉਦੇਸ਼
ਪੌਲੁਸ ਦਾ ਇਰਾਦਾ ਇਹ ਸੀ ਕਿ ਜੋ ਲੋਕ ਮਸੀਹ ਦੀ ਤਰ੍ਹਾਂ ਪਰਿਪੱਕਤਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਇਸ ਲਿਖਤ ਨੂੰ ਪ੍ਰਾਪਤ ਕਰਨ l ਅਫ਼ਸੀਆਂ ਦੀ ਪੱਤ੍ਰੀ ਦੇ ਅੰਦਰ ਇੱਕ ਇਸ ਪ੍ਰਕਾਰ ਦਾ ਅਨੁਸ਼ਾਸਨ ਜੁੜਿਆ ਹੋਇਆ ਹੈ ਜੋ ਪਰਮੇਸ਼ੁਰ ਦੇ ਸੱਚੇ ਬੱਚਿਆਂ ਦੇ ਰੂਪ ਵਿੱਚ ਵਿਕਸਿਤ ਹੋਣ ਲਈ ਜ਼ਰੂਰੀ ਹੈ l ਇਸ ਤੋਂ ਇਲਾਵਾ, ਅਫ਼ਸੀਆਂ ਦਾ ਅਧਿਐਨ ਕਰਨ ਨਾਲ ਇੱਕ ਵਿਸ਼ਵਾਸੀ ਨੂੰ ਸਹਾਇਤਾ ਮਿਲੇਗੀ ਤਾਂ ਜੋ ਉਹ ਉਸ ਉਦੇਸ਼ ਅਤੇ ਬੁਲਾਹਟ ਨੂੰ ਪੂਰਾ ਕਰ ਸਕੇ ਜੋ ਪਰਮੇਸ਼ੁਰ ਨੇ ਉਸ ਨੂੰ ਦਿੱਤੀ ਹੈl ਪੌਲੁਸ ਚਾਹੁੰਦਾ ਸੀ ਕਿ ਅਫ਼ਸੁਸ ਦੇ ਵਿਸ਼ਵਾਸੀ ਵਿਸ਼ਵਾਸ ਵਿੱਚ ਮਜ਼ਬੂਤ ਹੋਣ ਅਤੇ ਇਸ ਲਈ ਉਹ ਉਨ੍ਹਾਂ ਨੂੰ ਕਲੀਸਿਯਾ ਦੇ ਸੁਭਾਅ ਅਤੇ ਉਦੇਸ਼ ਬਾਰੇ ਸਪੱਸ਼ਟ ਰੂਪ ਵਿੱਚ ਦੱਸਦਾ ਹੈ l
ਪੌਲੁਸ ਅਫ਼ਸੀਆਂ ਦੀ ਪੱਤ੍ਰੀ ਵਿੱਚ ਬਹੁਤ ਸਾਰੇ ਅਜਿਹੇ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ ਜਿਨ੍ਹਾਂ ਤੋਂ ਉਸ ਦੇ ਗੈਰ-ਯਹੂਦੀ ਪਾਠਕ ਆਪਣੇ ਧਾਰਮਿਕ ਪਿਛੋਕੜ ਦੇ ਕਾਰਨ ਜਾਣੂ ਸਨ, ਜਿਵੇਂ ਕਿ ਸਿਰ-ਦੇਹ, ਭਰਪੂਰੀ, ਭੇਤ, ਯੁੱਗ, ਹਾਕਮ ਆਦਿ l ਉਸ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਆਪਣੇ ਪਾਠਕਾਂ ਨੂੰ ਇਹ ਦਰਸਾਉਣ ਲਈ ਕੀਤਾ ਕਿ ਮਸੀਹ ਕਿਸੇ ਵੀ ਦਰਜੇ ਦੇ ਦੇਵਤਿਆਂ ਅਤੇ ਆਤਮਿਕ ਪ੍ਰਾਣੀਆਂ ਨਾਲੋਂ ਉੱਚਾ ਅਤੇ ਸਰਬ ਉੱਤਮ ਹੈ l
ਵਿਸ਼ਾ-ਵਸਤੂ
ਮਸੀਹ ਵਿੱਚ ਅਸੀਸਾਂ
ਰੂਪ-ਰੇਖਾ
1. ਕਲੀਸਿਯਾ ਦੇ ਮੈਬਰਾਂ ਦੇ ਸਿਧਾਂਤ — 1:1-3:21
2. ਕਲੀਸਿਯਾ ਦੇ ਮੈਬਰਾਂ ਦੇ ਕਰਤੱਵ — 4:1-6:24