ਰਸੂਲਾਂ ਦੇ ਕਰਤੱਬ
ਲੇਖਕ
ਲੂਕਾ, ਵੈਦ, ਇਸ ਪੁਸਤਕ ਦਾ ਲੇਖਕ ਹੈ। ਲੂਕਾ ਨੇ ਰਸੂਲਾਂ ਦੇ ਕਰਤੱਬ ਵਿੱਚ ਦੱਸੀਆਂ ਗਈਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਆਪਣੀ ਅੱਖੀਂ ਦੇਖਿਆ ਸੀ ਅਤੇ ਉਹ ਇਸ ਗੱਲ ਦੀ ਪੁਸ਼ਟੀ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਸ਼ਬਦ ਦਾ ਇਸਤੇਮਾਲ ਕਰਕੇ ਕਰਦਾ ਹੈ (16:10-17; 20:5-21:18; 27:1-28:16)। ਰਵਾਇਤੀ ਤੌਰ ਤੇ ਉਸ ਨੂੰ ਇੱਕ ਗੈਰ-ਯਹੂਦੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਉਹ ਮੁੱਖ ਤੌਰ ਤੇ ਇੱਕ ਪ੍ਰਚਾਰਕ ਸੀ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 60-63 ਈ. ਦੇ ਵਿਚਕਾਰ ਲਿਖੀ ਗਈ।
ਪੁਸਤਕ ਨੂੰ ਲਿਖੇ ਜਾਣ ਦੇ ਮੁੱਖ ਸਥਾਨ ਯਰੂਸ਼ਲਮ, ਸਾਮਰਿਯਾ, ਲੁਦਿਯਾ, ਯਾਪਾ, ਅੰਤਾਕਿਯਾ, ਇਕੋਨਿਯੁਮ, ਲੁਸਤ੍ਰਾ, ਦਰਬੇ, ਫਿਲਿੱਪੀ, ਥੱਸਲੁਨੀਕਾ ਬੀਰੀਆ, ਅਥੇਨੇ, ਕੁਰਿੰਥੁਸ, ਅਫ਼ਸੁਸ, ਕੈਸਰਿਆ, ਮਾਲਟਾ ਅਤੇ ਰੋਮ ਹੋ ਸਕਦੇ ਹਨ।
ਪ੍ਰਾਪਤ ਕਰਤਾ
ਲੂਕਾ ਨੇ ਥਿਉਫ਼ਿਲੁਸ ਨੂੰ ਲਿਖਿਆ (ਰਸੂਲ 1:1)। ਬਦਕਿਸਮਤੀ ਨਾਲ, ਥਿਉਫ਼ਿਲੁਸ ਕੌਣ ਸੀ, ਇਸ ਬਾਰੇ ਬਹੁਤ ਜਾਣਕਾਰੀ ਨਹੀਂ ਹੈ। ਕੁਝ ਸੰਭਾਵਨਾਵਾਂ ਇਹ ਹਨ ਕਿ ਉਹ ਲੂਕਾ ਦਾ ਸਰਪ੍ਰਸਤ ਸੀ ਜਾਂ ਥਿਉਫ਼ਿਲੁਸ ਸ਼ਬਦ (ਜਿਸਦਾ ਅਰਥ “ਪਰਮੇਸ਼ੁਰ ਦਾ ਪ੍ਰੇਮੀ“ ਹੈ) ਨੂੰ ਸਾਰੇ ਈਸਾਈਆਂ ਦੇ ਲਈ ਵਿਆਪਕ ਤੌਰ ਤੇ ਵਰਤਿਆ ਜਾ ਰਿਹਾ ਹੈ।
ਉਦੇਸ਼
ਰਸੂਲਾਂ ਦੇ ਕਰਤੱਬ ਦਾ ਉਦੇਸ਼ ਕਲੀਸਿਯਾ ਦੇ ਜਨਮ ਅਤੇ ਵਾਧੇ ਦੀ ਕਹਾਣੀ ਨੂੰ ਦੱਸਣਾ ਹੈ, ਇਹ ਪੁਸਤਕ ਯੂਹੰਨਾ ਬਪਤਿਸਮਾ ਦੇਣ ਵਾਲੇ, ਯਿਸੂ ਅਤੇ ਉਸ ਦੇ ਬਾਰਾਂ ਰਸੂਲਾਂ ਦੁਆਰਾ ਸ਼ੁਰੂ ਕੀਤੇ ਹੋਏ ਸੰਦੇਸ਼ ਨੂੰ ਜਾਰੀ ਰੱਖਦੀ ਹੈ। ਇਹ ਸਾਨੂੰ ਪੰਤੇਕੁਸਤ ਦੇ ਦਿਨ ਪਵਿੱਤਰ ਆਤਮਾ ਦੇ ਆਉਣ ਨਾਲ ਈਸਾਈ ਧਰਮ ਦੇ ਫੈਲਣ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ।
ਵਿਸ਼ਾ-ਵਸਤੂ
ਖੁਸ਼ਖਬਰੀ ਦਾ ਫੈਲਾਅ
ਰੂਪ-ਰੇਖਾ
1. ਪਵਿੱਤਰ ਆਤਮਾ ਦਾ ਵਾਇਦਾ — 1:1-26
2. ਪਵਿੱਤਰ ਆਤਮਾ ਦਾ ਪ੍ਰਗਟੀਕਰਣ — 2:1-4
3. ਪਵਿੱਤਰ ਆਤਮਾ ਦੁਆਰਾ ਰਸੂਲਾਂ ਦੀ ਸੇਵਕਾਈ ਅਤੇ ਯਰੂਸ਼ਲਮ ਵਿੱਚ ਕਲੀਸਿਯਾ ਉੱਤੇ ਸਤਾਉ — 2:5-8:3
4. ਪਵਿੱਤਰ ਆਤਮਾ ਦੁਆਰਾ ਯਹੂੂਦੀਆ ਅਤੇ ਸਾਮਰੀਆ ਵਿੱਚ ਰਸੂਲਾਂ ਦੀ ਸੇਵਕਾਈ — 8:4 - 2:25
ਪਵਿੱਤਰ ਆਤਮਾ ਦੁਆਰਾ ਸੰਸਾਰ ਦੇ ਦੂਜਿਆਂ ਹਿੱਸਿਆਂ ਵਿੱਚ ਰਸੂਲਾਂ ਦੀ ਸੇਵਕਾਈ — 13:1 - 28:31