ਹੱਜਈ
ਲੇਖਕ
ਹੱਜਈ 1:1 ਨਬੀ ਹੱਜਈ ਨੂੰ ਇਸ ਪੁਸਤਕ ਦੇ ਲੇਖਕ ਦੇ ਤੌਰ ਤੇ ਦਰਸਾਉਂਦੀ ਹੈ। ਹੱਜਈ ਨਬੀ ਨੇ ਆਪਣੇ ਚਾਰ ਸੰਦੇਸ਼ ਯਰੂਸ਼ਲਮ ਦੇ ਯਹੂਦੀ ਲੋਕਾਂ ਨੂੰ ਲਿਖੇ ਸਨ। ਹੱਜਈ 2:3 ਤੋਂ ਇਹ ਸੰਕੇਤ ਮਿਲਦਾ ਹੈ ਕਿ ਨਬੀ ਨੇ ਯਰੂਸ਼ਲਮ ਨੂੰ ਮੰਦਰ ਦੀ ਤਬਾਹੀ ਅਤੇ ਗੁਲਾਮੀ ਵਿੱਚ ਜਾਣ ਤੋਂ ਪਹਿਲਾਂ ਵੇਖਿਆ ਸੀ, ਇਸਦਾ ਅਰਥ ਇਹ ਹੈ ਕਿ ਉਹ ਇੱਕ ਬਜ਼ੁਰਗ ਆਦਮੀ ਸੀ, ਜੋ ਆਪਣੇ ਦੇਸ ਦੀ ਪਿਛਲੀ ਸ਼ਾਨ ਨੂੰ ਮੁੜ ਵੇਖਦਾ ਹੈ, ਇੱਕ ਨਬੀ ਜਿਸ ਦੀ ਦਿਲੀ ਇੱਛਾ ਹੈ ਕਿ ਉਸਦੇ ਲੋਕ ਗੁਲਾਮੀ ਦੀ ਖਾਕ ਤੋਂ ਉੱਪਰ ਉੱਠਣ ਅਤੇ ਦੇਸਾਂ ਲਈ ਪਰਮੇਸ਼ੁਰ ਦੀ ਰੌਸ਼ਨੀ ਦੇ ਰੂਪ ਵਿੱਚ ਆਪਣੇ ਅਧਿਕਾਰ ਨੂੰ ਮੁੜ ਪ੍ਰਾਪਤ ਕਰਨ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 520 ਈ. ਪੂ. ਦੇ ਦੌਰਾਨ ਲਿਖੀ ਗਈ।
ਇਹ ਇੱਕ ਗੁਲਾਮੀ ਦੇ ਬਾਅਦ ਦੀ ਪੁਸਤਕ ਹੈ, ਅਰਥਾਤ ਇਹ ਬਾਬਲ ਵਿੱਚ ਗੁਲਾਮੀ (ਕੈਦ) ਤੋਂ ਬਾਅਦ ਲਿਖੀ ਗਈ ਸੀ।
ਪ੍ਰਾਪਤ ਕਰਤਾ
ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕ ਅਤੇ ਜੋ ਗੁਲਾਮੀ ਤੋਂ ਵਾਪਸ ਮੁੜ ਆਏ ਸਨ।
ਉਦੇਸ਼
ਵਾਪਸ ਆਏ ਹੋਏ ਬਕੀਏ ਨੂੰ ਉਤਸ਼ਾਹਿਤ ਕਰਨ ਲਈ ਕਿ ਉਹ ਆਪਣੀ ਨਿਰਾਸ਼ਾਜਨਕ ਸੰਤੁਸ਼ਟੀ ਤੋਂ ਅੱਗੇ ਵਧਣ ਅਤੇ ਆਪਣੇ ਵਿਸ਼ਵਾਸ ਨੂੰ ਦਰਸਾਉਂਦੇ ਹੋਏ ਆਪਣੇ ਦੇਸ ਨੂੰ ਮੁੜਨ ਅਤੇ ਦੇਸ ਦੇ ਮੁੱਖ ਉਦੇਸ਼ ਦੇ ਰੂਪ ਵਿੱਚ ਮੰਦਰ ਅਤੇ ਅਰਾਧਨਾ ਦੀ ਮੁੜ ਉਸਾਰੀ ਕਰਨ, ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਕਿ ਯਹੋਵਾਹ ਉਨ੍ਹਾਂ ਨੂੰ ਅਤੇ ਦੇਸ ਨੂੰ ਅਸੀਸ ਦੇਵੇਗਾ, ਜਦ ਕਿ ਉਹ ਮੰਦਰ ਨੂੰ ਦੁਬਾਰਾ ਬਣਾਉਣ ਲਈ ਅੱਗੇ ਵੱਧਣਗੇ, ਵਾਪਸ ਆਏ ਹੋਏ ਬਕੀਏ ਨੂੰ ਉਤਸ਼ਾਹਿਤ ਕਰਨ ਲਈ ਕਿ ਉਨ੍ਹਾਂ ਦੇ ਅਤੀਤ ਦੇ ਵਿਦਰੋਹ ਦੇ ਬਾਵਜੂਦ ਯਹੋਵਾਹ ਨੇ ਉਨ੍ਹਾਂ ਲਈ ਭਵਿੱਖ ਵਿੱਚ ਇੱਕ ਮਹੱਤਵਪੂਰਣ ਸਥਾਨ ਰੱਖਿਆ ਹੈ।
ਵਿਸ਼ਾ-ਵਸਤੂ
ਮੰਦਰ ਨੂੰ ਦੁਬਾਰਾ ਬਣਾਉਣਾ
ਰੂਪ-ਰੇਖਾ
1. ਮੰਦਰ ਦੀ ਉਸਾਰੀ ਲਈ ਬੁਲਾਹਟ — 1:1-15
2. ਪਰਮੇਸ਼ੁਰ ਵਿੱਚ ਹੌਂਸਲਾ — 2:1-9
3. ਜੀਵਨ ਦੀ ਸ਼ੁੱਧਤਾਈ ਲਈ ਬੁਲਾਹਟ — 2:10-19
4. ਭਵਿੱਖ ਵਿੱਚ ਵਿਸ਼ਵਾਸ ਕਰਨ ਲਈ ਬੁਲਾਹਟ — 2:20-23