ਸਫ਼ਨਯਾਹ
ਲੇਖਕ
ਸਫ਼ਨਯਾਹ 1:1 ਵਿੱਚ ਲੇਖਕ ਆਪਣੀ ਪਛਾਣ “ਸਫ਼ਨਯਾਹ, ਕੂਸ਼ੀ ਦਾ ਪੁੱਤਰ, ਗਦਲਯਾਹ ਦਾ ਪੋਤਰਾ, ਅਮਰਯਾਹ ਦਾ ਪੜਪੋਤਾ, ਜੋ ਹਿਜ਼ਕੀਯਾਹ ਦਾ ਪੁੱਤਰ ਸੀ” ਦੇ ਰੂਪ ਵਿੱਚ ਦਿੰਦਾ ਹੈ। ਸਫ਼ਨਯਾਹ ਨਾਮ ਦਾ ਅਰਥ ਹੈ “ਪਰਮੇਸ਼ੁਰ ਦੁਆਰਾ ਬਚਾਇਆ ਗਿਆ,” ਜੋ ਕਿ ਯਿਰਮਿਯਾਹ ਵਿੱਚ ਵਿਸ਼ੇਸ਼ ਤੌਰ ਤੇ ਇੱਕ ਜਾਜਕ ਹੈ, (21:1; 29:25, 29; 37:3; 52:24)। ਪਰ ਲਿਖਤ ਵਿੱਚ ਦਿੱਤੇ ਗਏ ਨਾਮ ਨਾਲ ਸਫ਼ਨਯਾਹ ਦੀ ਕੋਈ ਕੜੀ ਨਹੀਂ ਹੈ। ਅਕਸਰ ਉਸ ਦੇ ਵੰਸ਼ ਦੇ ਅਧਾਰ ਤੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸਫ਼ਨਯਾਹ ਦਾ ਇੱਕ ਸ਼ਾਹੀ ਪਿਛੋਕੜ ਸੀ। ਯਸਾਯਾਹ ਅਤੇ ਮੀਕਾਹ ਦੇ ਸਮੇਂ ਤੋਂ ਬਾਅਦ ਯਹੂਦਾਹ ਦੇ ਵਿਰੁੱਧ ਭਵਿੱਖਬਾਣੀ ਕਰਨ ਵਾਲੇ ਨਬੀਆਂ ਵਿੱਚੋਂ ਲਿਖਣ ਵਾਲਾ ਪਹਿਲਾ ਨਬੀ ਸਫ਼ਨਯਾਹ ਸੀ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 640-607 ਈ. ਪੂ. ਦੇ ਵਿਚਕਾਰ ਲਿਖੀ ਗਈ।
ਇਹ ਪੁਸਤਕ ਸਾਨੂੰ ਦੱਸਦੀ ਹੈ ਕਿ ਸਫ਼ਨਯਾਹ ਨੇ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਰਾਜ ਦੇ ਦੌਰਾਨ ਭਵਿੱਖਬਾਣੀ ਕੀਤੀ ਸੀ (ਸਫ਼ਨਯਾਹ 1:1)।
ਪ੍ਰਾਪਤ ਕਰਤਾ
ਯਹੂਦਾਹ (ਦੱਖਣੀ ਰਾਜ) ਦੇ ਲੋਕ ਅਤੇ ਹਰ ਜਗ੍ਹਾ ਪਰਮੇਸ਼ੁਰ ਦੇ ਲੋਕਾਂ ਨੂੰ ਇੱਕ ਆਮ ਚਿੱਠੀ।
ਉਦੇਸ਼
ਸਫ਼ਨਯਾਹ ਦੇ ਨਿਆਂ ਹੋਣ ਅਤੇ ਹੌਂਸਲਾ ਦੇਣ ਦੇ ਸੰਦੇਸ਼ ਵਿੱਚ ਤਿੰਨ ਮੁੱਖ ਸਿਧਾਂਤ ਸ਼ਾਮਿਲ ਹਨ, ਪਰਮੇਸ਼ੁਰ ਸਾਰੇ ਦੇਸਾਂ ਉੱਤੇ ਪ੍ਰਭੂਤਾ ਕਰਦਾ ਹੈ, ਦੁਸ਼ਟ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਧਰਮੀ ਲੋਕਾਂ ਨੂੰ ਨਿਆਂ ਦੇ ਦਿਨ ਦੋਸ਼ ਰਹਿਤ ਠਹਿਰਾਇਆ ਜਾਵੇਗਾ, ਪਰਮੇਸ਼ੁਰ ਉਹਨਾਂ ਲੋਕਾਂ ਨੂੰ ਬਰਕਤ ਦਿੰਦਾ ਹੈ ਜੋ ਤੋਬਾ ਕਰਦੇ ਹਨ ਅਤੇ ਉਸ ਉੱਤੇ ਭਰੋਸਾ ਕਰਦੇ ਹਨ।
ਵਿਸ਼ਾ-ਵਸਤੂ
ਯਹੋਵਾਹ ਦਾ ਮਹਾਨ ਦਿਨ
ਰੂਪ-ਰੇਖਾ
1. ਤਬਾਹੀ ਲਈ ਪਰਮੇਸ਼ੁਰ ਦਾ ਆਉਣ ਵਾਲਾ ਦਿਨ — 1:1-18
2. ਉਮੀਦ ਦਾ ਅੰਤਰਾਲ — 2:1-3
3. ਦੇਸਾਂ ਦੀ ਤਬਾਹੀ — 2:4-15
4. ਯਰੂਸ਼ਲਮ ਦੀ ਤਬਾਹੀ — 3:1-7
5. ਉਮੀਦ ਦੀ ਵਾਪਸੀ — 3:8-20