ਅਸਤਰ
ਲੇਖਕ
ਸੰਭਾਵਨਾ ਹੈ ਕਿ ਇਸ ਪੁਸਤਕ ਦਾ ਅਣਜਾਣ ਲੇਖਕ ਇੱਕ ਯਹੂਦੀ ਸੀ ਅਤੇ ਉਹ ਫ਼ਾਰਸ ਦੇ ਸ਼ਾਹੀ ਦਰਬਾਰ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਸੀ। ਇਸ ਪੁਸਤਕ ਵਿੱਚ ਆਈਆਂ ਘਟਨਾਵਾਂ, ਸ਼ਾਹੀ ਦਰਬਾਰ ਵਿੱਚ ਜੀਵਨ ਅਤੇ ਪਰੰਪਰਾਵਾਂ ਦਾ ਵਿਸਤ੍ਰਿਤ ਵਰਣਨ, ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਲੇਖਕ ਨੇ ਸਭ ਕੁਝ ਆਪਣੀ ਅੱਖੀਂ ਵੇਖਿਆ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਲੇਖਕ ਇੱਕ ਯਹੂਦੀ ਸੀ ਜੋ ਉਨ੍ਹਾਂ ਬਚੇ ਹੋਏ ਲੋਕਾਂ ਲਈ ਲਿਖ ਰਿਹਾ ਸੀ ਜੋ ਜ਼ਰੁੱਬਾਬਲ ਦੇ ਅਧੀਨ ਯਹੂਦਾਹ ਵਿੱਚ ਵਾਪਸ ਆਏ ਸਨ। ਕਈ ਇਹ ਸੁਝਾਅ ਦਿੰਦੇ ਹਨ ਕਿ ਮਰਦਕਈ ਖੁਦ ਇਸ ਪੁਸਤਕ ਦਾ ਲੇਖਕ ਸੀ, ਹਾਲਾਂਕਿ ਲਿਖਤ ਵਿੱਚ ਉਸ ਨੂੰ ਦਿੱਤੇ ਗਏ ਸਨਮਾਨ ਤੋਂ ਇਹ ਪਤਾ ਚਲਦਾ ਹੈ ਕਿ ਲਿਖਣ ਵਾਲਾ ਕੋਈ ਹੋਰ ਸੀ, ਸ਼ਾਇਦ ਉਸ ਤੋਂ ਛੋਟਾ, ਉਸ ਦਾ ਕੋਈ ਸਮਕਾਲੀ ਇਸ ਪੁਸਤਕ ਦਾ ਲੇਖਕ ਸੀ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 464-331 ਈ. ਪੂ. ਦੇ ਵਿਚਕਾਰ ਲਿਖੀ ਗਈ। ਇਹ ਕਹਾਣੀ ਫ਼ਾਰਸ ਦੇ ਰਾਜਾ ਅਹਸ਼ਵੇਰੋਸ਼ 1 ਦੇ ਸ਼ਾਸਨ ਦੇ ਦੌਰਾਨ, ਮੁੱਖ ਤੌਰ ਤੇ ਫ਼ਾਰਸੀ ਸਾਮਰਾਜ ਦੀ ਰਾਜਧਾਨੀ ਸ਼ੂਸਾ ਵਿੱਚ ਰਾਜਾ ਦੇ ਮਹਿਲ ਵਿੱਚ ਹੁੰਦੀ ਹੈ।
ਪ੍ਰਾਪਤ ਕਰਤਾ
ਅਸਤਰ ਦੀ ਪੁਸਤਕ ਯਹੂਦੀ ਲੋਕਾਂ ਲਈ ਪਰਚੀਆਂ ਜਾਂ ਪੂਰੀਮ ਦੇ ਪਰਬ ਦੀ ਸ਼ੁਰੂਆਤ ਨੂੰ ਦਰਜ ਕਰਨ ਲਈ ਲਿਖੀ ਗਈ ਸੀ। ਇਹ ਸਲਾਨਾ ਪਰਬ ਪਰਮੇਸ਼ੁਰ ਦੁਆਰਾ ਇਸਰਾਏਲੀ ਲੋਕਾਂ ਨੂੰ ਛੁਟਕਾਰਾ ਦੇਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਇਹ ਵੀ ਉਸੇ ਤਰ੍ਹਾਂ ਹੀ ਸੀ ਜਿਵੇਂ ਉਨ੍ਹਾਂ ਨੂੰ ਮਿਸਰ ਦੀ ਗੁਲਾਮੀ ਤੋਂ ਆਜ਼ਾਦੀ ਮਿਲੀ ਸੀ।
ਉਦੇਸ਼
ਇਸ ਪੁਸਤਕ ਦਾ ਉਦੇਸ਼ ਮਨੁੱਖ ਦੇ ਮਨੋਰਥਾਂ ਜਾਂ ਇੱਛਿਆ ਉੱਤੇ ਪਰਮੇਸ਼ੁਰ ਦੇ ਪ੍ਰਭਾਵ ਨੂੰ ਪ੍ਰਦਰਸ਼ਿਤ ਕਰਨਾ ਹੈ, ਨਾਲ ਹੀ ਨਸਲੀ ਪੱਖਪਾਤ ਦੇ ਪ੍ਰਤੀ ਉਸ ਦੀ ਘਿਰਣਾ, ਅਤੇ ਮੁਸੀਬਤ ਦੇ ਸਮੇਂ ਬੁੱਧੀ ਦੇਣ ਅਤੇ ਸਹਾਇਤਾ ਦੇਣ ਦੀ ਉਸ ਦੀ ਸ਼ਕਤੀ ਨੂੰ ਦਰਸਾਉਣਾ ਹੈ। ਪਰਮੇਸ਼ੁਰ ਦਾ ਹੱਥ ਉਸ ਦੇ ਲੋਕਾਂ ਦੇ ਜੀਵਨਾਂ ਵਿੱਚ ਕੰਮ ਕਰਦਾ ਹੈ। ਉਸ ਨੇ ਅਸਤਰ ਦੇ ਜੀਵਨ ਦੀਆਂ ਸਥਿਤੀਆਂ ਦੀ ਵਰਤੋਂ ਕੀਤੀ, ਜਿਵੇਂ ਉਹ ਸਾਰੇ ਮਨੁੱਖਾਂ ਦੇ ਫੈਸਲਿਆਂ ਅਤੇ ਕੰਮਾਂ ਨੂੰ ਆਪਣੀਆਂ ਈਸ਼ਵਰੀ ਯੋਜਨਾਵਾਂ ਅਤੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਵਰਤਦਾ ਹੈ। ਅਸਤਰ ਦੀ ਪੁਸਤਕ ਵਿੱਚ ਪੂਰੀਮ ਦੇ ਪਰਬ ਦੀ ਸ਼ੁਰੂਆਤ ਨੂੰ ਦਰਜ ਕੀਤਾ ਗਿਆ ਹੈ ਅਤੇ ਅੱਜ ਵੀ ਯਹੂਦੀ ਇਸ ਪੁਸਤਕ ਨੂੰ ਪੂਰੀਮ ਦੇ ਪਰਬ ਦੇ ਦੌਰਾਨ ਪੜ੍ਹਦੇ ਹਨ।
ਵਿਸ਼ਾ-ਵਸਤੂ
ਸੁਰੱਖਿਆ
ਰੂਪ-ਰੇਖਾ
1. ਅਸਤਰ ਦਾ ਰਾਣੀ ਬਣਨਾ — 1-2:23
2. ਪਰਮੇਸ਼ੁਰ ਦੇ ਲੋਕਾਂ ਨੂੰ ਖ਼ਤਰਾ — 3:1-15
3 ਅਸਤਰ ਅਤੇ ਮਾਰਦਕਈ ਕਾਰਵਾਈ ਕਰਦੇ ਹਨ — 4:1-5:14
4. ਯਹੂਦੀਆਂ ਦਾ ਛੁਟਕਾਰਾ — 6:1-10:3